"""ਕੀ ਤੁਸੀਂ ਆਪਣੇ ਦੋਸਤਾਂ ਨਾਲੋਂ ਬਿਹਤਰ ਅੰਪਾਇਰ ਹੋ? LBW ਦੇ ਫ਼ੈਸਲੇ ਲੈਣ ਵਿੱਚ ਕੌਣ ਬਿਹਤਰ ਹੈ?
ਸੰਸਾਰ ਵਿਚਲੇ ਸਾਰੇ ਕ੍ਰਿਕਟ ਖਿਡਾਰੀਆਂ ਅਤੇ ਪ੍ਰਸੰਸਕਾਂ ਲਈ ਇਹ ਵਿਲੱਖਣ ਗੇਮ ਵਿੱਚ ਆਪਣੇ ਅੰਪਾਇਰਿੰਗ ਦੇ ਹੁਨਰਾਂ ਨੂੰ ਅਜ਼ਮਾਓ। ਸ਼ੁਰੂ ਕਰਨ ਸੁਖਾਲਾ ਪਰ ਮਾਹਰ ਬਣਨਾ ਔਖਾ!
ਇਸ ਗੇਮ ਵਿੱਚ ਤੁਸੀਂ ਕ੍ਰਿਕਟ ਮੁਕਾਬਲੇ ਵਿੱਚ ਇੱਕ ਖਿਡਾਰੀ ਹੋਣ ਦੀ ਬਜਾਏ ਤੁਸੀਂ ਇੱਕ ਅੰਪਾਇਰ ਹੋ। ਤੁਹਾਨੂੰ ਸਹੀ LBW ਫ਼ੈਸਲੇ ਲੈਣ ਦੀ ਲੋੜ ਹੈ ਅਤੇ ਸਹੀ ਫ਼ੈਸਲੇ ਲੈਣੇ ਜਾਰੀ ਰੱਖਣੇ ਹਨ। ਕ੍ਰਿਕਟ ਦੇ LBW ਨਿਯਮਾਂ ਤੋਂ ਜਾਣੂ ਹੋਣ ਤੋਂ ਇਲਾਵਾ ਹਵਾ ਵਿੱਚ ਗੇਂਦ ਦੇ ਸਵਿੰਗ ਹੋਣ ਅਤੇ ਗ੍ਰਾਉਂਡ ‘ਤੇ ਸਪਿੰਨ ਹੋਣ ਦਾ ਅਨੁਮਾਨ ਲਾਓ। ਨਵੇਂ ਹੁਨਰ ਹਾਸਲ ਕਰਨ ਲਈ ਆਪਣੇ ਕਰੈਕਟਰ ਦਾ ਪੱਧਰ ਉੱਚਾ ਕਰੋ।
ਗੇਮ ਅੰਗਰੇਜ਼ੀ, ਹਿੰਦੀ, ਮਲਿਆਲਮ, ਬੰਗਾਲੀ, ਮਰਾਠੀ, ਕੰਨੜ, ਤਮਿਲ, ਤੇਲਗੂ ਅਤੇ ਪੰਜਾਬੀ ਵਿੱਚ ਉਪਲਬਧ ਹੈ।
ਸਾਡੇ ਬਾਰੇ ਜਾਣਕਾਰੀ:
ਅਸੀਂ ਤਿੰਨ ਭਰਾਵਾਂ ਅਤੇ ਇੱਕ ਅੰਕਲ ਦੀ ਇੱਕ ਛੋਟੀ ਜਿਹੀ ਟੀਮ ਹਾਂ ਜੋ ਅਸਲ ਤੌਰ ‘ਤੇ ਇੱਕ ਅਸਲ ਕ੍ਰਿਕਟ ਟੀਮ ਦਾ ਪ੍ਰਬੰਧਨ ਕਰਦੇ ਹਾਂ। ਜੇ ਤੁਹਾਨੂੰ ਗੇਮ ਪਸੰਦ ਹੈ, ਤਾਂ ਕਿਰਪਾ ਕਰਕੇ ਸਾਨੂੰ ਦੱਸੋ ਕਿਉਂਕਿ ਇਹ ਗੇਮ ਨੂੰ ਬਿਹਤਰ ਬਣਾਉਣ ਵਿੱਚ ਸਾਡਾ ਹੌਸਲਾਂ ਵਧਾਵੇਗਾ!
ਗੇਮ ਦੇ ਮੋਡ:
ਕੈਜ਼ੁਅਲ – ਆਪਣਾ ਫ਼ੈਸਲਾ ਲੈਣ ਲਈ ਅਸੀਮਤ ਸਮਾਂ, ਪਰ ਤੇਜ਼ੀ ਨਾਲ ਫ਼ੈਸਲਾ ਲੈਣ ‘ਤੇ ਤੁਹਾਨੂੰ ਇਨਾਮ ਦਿੱਤਾ ਜਾਵੇਗਾ।
ਅੰਪਾਇਰ ਮੋਡ – ਤੁਹਾਨੂੰ ਸਮਾਂ ਸਮਾਪਤ ਹੋਣ ਤੋਂ ਪਹਿਲਾਂ ਆਪਣਾ ਫ਼ੈਸਲਾ ਲੈਣਾ ਪਵੇਗਾ।
ਵਿਸ਼ੇਸ਼ਤਾਵਾਂ:
ਸਥਾਨਕ, IPL, T20, ਟੈਸਟ ਮੁਕਾਬਲਿਆਂ ਅਤੇ ਵਿਸ਼ਵ ਕੱਪ ਵਿੱਚ ਇੱਕ ਸ੍ਰੇਸ਼ਠ ਅੰਪਾਇਰ ਬਣੋ ਅਤੇ ਲੀਡਰਬੋਰਡ ਦੇ ਸਿਖਰ ਤੱਕ ਪਹੁੰਚੋ!
‘ਦੀ ਐਸ਼ੇਜ਼’ ਅਤੇ ਹੋਰ ਪ੍ਰੀਮੀਅਮ ਕ੍ਰਿਕਟ ਦੀ ਉਡੀਕ ਕਰ ਹੋ, ਫਿਰ ਆਪਣੀ ਪੂਰੀ ਵਾਹ ਲਾਓ ਅਤੇ ਲਾਈਵ ਹਫ਼ਤਾਵਾਰੀ ਦੇਸ਼ ਰੈਂਕਿੰਗ ਮੁਕਾਬਲੇ ਵਿੱਚ ਆਪਣੀ ਚੋਣਵੇਂ ਦੇਸ਼ ਲਈ ਮੁਕਾਬਲਾ ਕਰੋ। ਉਪਲਬਧ ਦੇਸ਼ ਹਨ ਆਸਟਰੇਲੀਆ, ਇੰਗਲੈਂਡ, ਭਾਰਤ, ਸ੍ਰੀਲੰਕਾ, ਨਿਊਜ਼ੀਲੈਂਡ, ਜ਼ਿੰਬਾਬਵੇ, ਬੰਗਲਾਦੇਸ਼, ਅਫਗਾਨਿਸਤਾਨ, ਆਇਰਲੈਂਡ, ਪਾਕਿਸਤਾਨ ਅਤੇ ਵੈਸਟਇੰਡੀਜ਼।
ਪੱਧਰ ਉੱਚਾ ਕਰੋ ਅਤੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਅੰਪਾਇਰਿੰਗ ਲਈ ਹੋਰ ਜ਼ਿਆਦਾ ਆਕਰਸ਼ਕ ਬਣੋ। ਆਪਣੇ ਨਵੇਂ ਅੰਪਾਇਰਿੰਗ ਬੂਸਟਾਂ ਨੂੰ ਹਾਸਲ ਕਰੋ ਅਤੇ ਤੁਹਾਡੇ ਵੱਲੋਂ ਆਪਣੇ ਕਰੈਕਟਰ ਦਾ ਪੱਧਰ ਉੱਚਾ ਕਰਨ ਵੇਲੇ ਧਿਆਨ ਨਾਲ ਬੂਸਟਾਂ ਨੂੰ ਚੁਣੋ।
ਤੁਹਾਡੇ ਵੱਲੋਂ ਫ਼ੈਸਲਾ ਲੈਣ ਵੇਲੇ ਸੁੱਟਣ ਦੇ ਕੋਣ, ਗਤੀ, ਸਵਿੰਗ ਅਤੇ ਸਪਿੰਨ ਦੇ ਅਧਾਰ ‘ਤੇ ਗਤੀ ਰੇਖਾ ਦਾ ਅੰਦਾਜ਼ਾ ਲਾਓ।
ਅਸਲ ਕ੍ਰਿਕਟ ਵਿੱਚ ਯਾਦਗਾਰੀ ਹਾਈਲਾਈਟਸ ਦੇਣ ਦੀ ਤਰ੍ਹਾਂ ਯਥਾਰਥਵਾਦੀ ਭੌਤਿਕ ਵਿਗਿਆਨ ਅਤੇ ਗੇਂਦ ਗਤੀ ਰੇਖਾ ਦੀਆਂ ਗਣਨਾਵਾਂ ਜਿਸ ਵਿੱਚ ਪਿੱਚ ਅਤੇ ਮੌਸਮ ਦਾ ਪ੍ਰਭਾਵ ਵੀ ਸ਼ਾਮਲ ਹੈ।
‘ਲੈਗ ਬਿਫੋਰ ਵਿਕਟ (LBW)’, ਲੈਗ ਸਟੰਪ ਦੇ ਬਾਹਰ ਟੱਪਾ ਖਾਣ ਅਤੇ ਔਫ਼ ਸਟੰਪ ਦੇ ਬਾਹਰੀ ਪ੍ਰਭਾਵ ਵਰਗੇ ਕ੍ਰਿਕਟ ਨਿਯਮਾਂ ਨੂੰ ਟਰੈਕ ਕਰਦੇ ਹਰੋ। ਜਿਵੇਂ CWC, ECB ਅਤੇ ICC ਵਿੱਚ।
ਆਪਣੇ ਫ਼ੈਸਲਿਆਂ ਨੂੰ ਬਿਹਤਰ ਬਣਾਉਣ ਲਈ ਰੀਪਲੇ ਫੰਕਸ਼ਨ ਵਰਤੋ ਅਤੇ ਨਵੇਂ ਕ੍ਰਿਕਟ ਹਾਈਲਾਈਟਾਂ ਨੂੰ ਹਾਸਲ ਕਰੋ।
ਆਪਣੇ ਫ਼ੈਸਲੇ ਲੈਣ ਤੋਂ ਪਹਿਲਾਂ ਵੱਖੋ-ਵੱਖਰੇ ਵਿਊਪੋਇੰਟਾਂ ਦਾ ਲਾਹਾ ਲਓ, ਮੁਕਾਬਲਾ ਸਾਰੇ ਸੰਸਰ ਨਾਲ ਹੈ ਅਤੇ ਜੋ ਬਹੁਤ ਔਖਾ ਹੈ ਇਸ ਲਈ ਧਿਆਨ ਨਾਲ ਫ਼ੈਸਲਾ ਕਰੋ।
ਕ੍ਰਿਕਟ ਸਟੇਡੀਅਮ ਦੇ ਪਿੱਛੇ ਅਸਲ ਸੰਸਾਰਕ ਮੀਲ ਪੱਥਰਾਂ ਨੂੰ ਅਣਲੌਕ ਕਰੋ।
ਆਪਣਾ ਕ੍ਰਿਕਟ ਅੰਕੜੇ ਪੰਨਾ ਬਣਾਓ ਜੋਤੁਹਾਡੇ ਸਕੋਰਾਂ ਸਮੇਤ ਵੱਖਰੀਆਂ ਗੇਂਦਬਾਜ਼ ਕਿਸਮਾਂ ਅਤੇ ਵੱਖਰੇ ਕ੍ਰਿਕਟ ਮੈਚਾਂ ਬਨਾਮ ਤੁਹਾਡੇ ਔਸਤ ਨਤੀਜਿਆਂ ਅਤੇ ਅਣਲੌਕ ਬੂਸਟਾਂ ਨੂੰ ਦਰਸਾਵੇਗਾ।
ਦੇਖੋ ਕਿ ਕੀ ਤੁਸੀਂ ਆਪਣੇ ਦੋਸਤਾਂ ਦੇ ਮੁਕਾਬਲੇ ਇੱਕ ਅੰਪਾਇਰ ਵਜੋਂ ਬਿਹਤਰ ਫ਼ੈਸਲੇ ਲੈ ਸਕਦੇ ਹੋ ਜਾਂ ਨਹੀਂ! ਸੰਸਾਰ ਪੱਧਰ ਦੀ ਲਾਈਵ ਹਾਈ ਸਕੋਰ ਸੂਚੀ ਅਤੇ ਦੇਸ਼ ਰੈਂਕਿੰਗ ਮੁਕਾਬਲਿਆਂ ਵਿੱਚ ਮੁਕਾਬਲਾ ਕਰੋ।
ਫੀਡਬੈਕ:
ਜੇ ਤੁਹਾਡੇ ਕੋਲ ਕੋਈ ਵੀ ਸੁਝਾਉਣ ਯੋਗ ਵਿਸ਼ੇਸ਼ਤਾਵਾਂ ਜਾਂ ਬਿਹਤਰ ਬਣਾਉਣਯੋਗ ਕੋਈ ਸਲਾਹ ਹੈ, ਤਾਂ ਕਿਰਪਾ ਕਰਕੇ ਕੋਈ ਟਿੱਪਣੀ ਦਿਓ ਜਾਂ simon[at]impactunified.com ਰਾਹੀਂ ਸਾਡੇ ਕਪਤਾਨ ਨਾਲ ਸੰਪਰਕ ਕਰੋ। ਅਸੀਂ 2019 ਦੌਰਾਨ ਵਿਕਾਸ ਸ਼ੁਰੂ ਕੀਤਾ ਸੀ ਅਤੇ ਇਸ ਕ੍ਰਿਕਟ ਗੇਮ ਨੂੰ ਅੱਗੇ ਹੋਰ ਸੋਧਣ ਅਤੇ ਇਸਨੂੰ ਹੋਰ ਵੀ ਅਸਲ ਅਤੇ ਸਟੀਕ ਬਣਾਉਣ ਲਈ ਆਪਣੀ ਪੂਰੀ ਵਾਹ ਨਾਲ ਹੁਣ 2020 ਵਿੱਚ ਵੀ ਇਸਨੂੰ ਸੋਧਣਾ ਜਾਰੀ ਰੱਖ ਰਹੇ ਹਾਂ।
"